Monday, August 17, 2009


ਉਦਾਸੀ ਦੀ ਇੱਕ ਸਵੇਰ ਸ਼ਮਸ਼ਾਨ-ਏ-ਆਲਮ

ਕੁਝ ਇਸ ਤਰਾਂ ਬਿਆਨ ਕਰ ਰਹੀ ਸੀ

ਲੋਥ 'ਪਰਮਿੰਦਰ" ਦੀ ਉਹਦਾ ਇੰਤਜ਼ਾਰ ਕਰ ਰਹੀ ਸੀ

ਕੋਈ ਆਖੇ ਖੰਡ ਪਾਓ , ਕੋਈ ਆਖੇ ਤੇਲ ਪਾਓ

ਲੋਕਾਂ ਜ਼ੋਰ ਤਾਂ ਬਹੁਤ ਲਗਾਇਆ

ਪਰ ਦੇਹੀ ਨਾ ਜਲ ਰਹੀ ਸੀ

ਉਹਦੀ ਉਡੀਕ ਦਾ ਜਾਦੂ ਇਸ ਤਰਾਂ ਚੜ੍ਹ ਚੁੱਕਾ ਸੀ

ਹਰ ਰੋਜ਼ ਉਹਦੀ ਯਾਦ ਵਿੱਚ ਲੱਖਾਂ ਵਾਰ ਜਲ ਚੁੱਕਾ ਸੀ

ਸਭ ਦੇ ਮੂੰਹ ਉੱਤੇ ਇੱਕੋ ਹੀ ਸਵਾਲ ਸੀ

ਪਹਿਲਾਂ ਨਹੀ ਇੰਝ ਕਦੇ ਹੋਇਆ ਕਿਸੇ ਨਾਲ ਸੀ

ਮੈਥੋਂ ਹੋਇਆ ਕੀ ਗੁਨਾਹ ਜਿਹਦੀ ਸਜ਼ਾ ਭਰ ਚੁੱਕਾਂ ਹਾਂ

ਸ਼ਮਸ਼ਾਨੇ ਅੱਜ ਆਂਇਆ ਮੈਂ ਤਾਂ ਕਦੋਂ ਦਾ ਮਰ ਚੁੱਕਾਂ ਹਾਂ

ਜਾਤ - ਪਾਤ ਵਿੱਚ ਮੈਂ ਕਦੋਂ ਜਾ ਜਲ ਚੁੱਕਾਂ ਹਾਂ

ਸ਼ਮਸ਼ਾਨੇ ਅੱਜ ਆਂਇਆ ਮੈਂ ਤਾਂ ਕਦੋਂ ਦਾ ਮਰ ਚੁੱਕਾਂ ਹਾਂ



"ਪਰਮਿੰਦਰ - ਪਰਮ"(9872498356)

1 comment:

  1. vadiya hai ji .............
    entire new concept............

    ReplyDelete