Monday, April 19, 2010


ਇਨਕਾਰ ਦੀ ਭਣਕ ਸੀ ਇਜ਼ਹਾਰ ਤੋਂ ਪਹਿਲਾ..........

ਫਿਰ ਵੀ ਇੱਕ ਭੁਲੇਖੇ ਚ ਮੁੱਦਤਾਂ ਬੀਤ ਗਈਆਂ.......


( ਪਰਮਿੰਦਰ - ਪਰਮ )

Thursday, November 19, 2009


ਟਰੱਕ ਦੇ ਡਰਾਈਵਰ ਵਾਂਗ ਹੋ ਗਈ ਏ ਜ਼ਿੰਦਗੀ

ਸਾਂਹਾਂ ਦੇ ਬੋਝ ਨੂੰ ਨਿੱਤ ਢੋਂਹਦੇ ਰਹਿਨੇਂ ਆਂ

( ਪਰਮਿੰਦਰ - ਪਰਮ)

(9872498356)




ਉੱਠ ਰਹੇ ਨੇਂ ਪਰਦੇ ਹੁਣ ਸੋਹਣੀਆਂ ਸੂਰਤਾਂ ਤੋਂ.....


ਮੈਂ ਜਿਵੇਂ ਜਿਵੇਂ ਚੱਲ ਰਿਹਾਂ ਵਿਦਾਈ ਵਾਲੇ ਰਾਹ ਤੇ........


( ਪਰਮਿੰਦਰ - ਪਰਮ )


( 9872498356)


Monday, November 9, 2009

ਮੇਰੇ ਇਸ਼ਕ ਨੂੰ ਆਖਦੇ ਮਖੌਲ ਜਿਹੜੇ , ਵੇਖੋ ਇਸ਼ਕ ਦਾ ਕੈਸਾ ਜਨੂੰਨ ਲੋਕੋ
ਮੈਂ ਜਾਂਦਾਂ ਹੋਇਆ ਸਭ ਕੁਝ ਜਿੱਤ ਜਾਂਵਾਂਗਾ , ਸੱਚੇ ਇਸ਼ਕ ਦਾ ਇਹੀ ਕਨੂੰਨ ਲੋਕੋ
(ਪਰਮਿੰਦਰ - parminder)
(98724-98356)

Wednesday, September 9, 2009


ਕੌਣ ਕਹਿੰਦਾ ਏ ਕਿ ਇਨਸਾਨ ਦੇ ਨਾਲ ਕੁਝ ਨਹੀ ਜਾਂਦਾ "ਪਰਮਿੰਦਰ"

ਅਕਸਰ ਰੂਹ ਨਾਲ ਜੁੜ੍ਹੀਆਂ ਹੋਂਈਆਂ ਚੀਜ਼ਾ ਐਥੇ ਵੀ ਨਹੀਂ ਰਹਿੰਦੀਆਂ





"ਪਰਮਿੰਦਰ - ਪਰਮ"(98724-98356)

Thursday, August 27, 2009



ਕੈਹੋ ਜਿਹੀ ਘੜੀ ਸਾਨੂੰ ਮਾਲਕਾ ਵਿਖਾਈ ਏ

ਓਹਦਾ ਨਾ ਕਸੂਰ ਕੀਤੀ ਲੇਖਾਂ ਬੇ-ਵਫਾਈ ਏ






(ਪਰਮਿੰਦਰ - ਪਰਮ)(9872498356)

Tuesday, August 25, 2009


ਕੱਖਾਂ ਵਾਂਗੂੰ ਸੋਹਣੀਏ ਵੀਰਾਨ ਹੋਕੇ ਚੱਲੇ ਆਂ

ਹੱਕਾਂ ਵਾਲੇ ਹੁੰਦੇ ਸੀ , ਹਰਾਮ ਹੋਕੇ ਚੱਲੇ ਆਂ

ਪਿਆਰ ਵਿੱਚ ਤੇਰੇ ਬਦਨਾਮ ਹੋਕੇ ਚੱਲੇ ਆਂ

ਇਸ਼ਕੇ ਦੇ ਫੱਟ ਸ਼ਰੇਆਮ ਲੈਕੇ ਚੱਲੇ ਆਂ

ਅਜਾਦੀ ਨਾਲ ਇਸ਼ਕ , ਗੁਲਾਮ ਹੋਕੇ ਚੱਲੇਂ ਆਂ

ਅਸੀ ਤੇਰੇ ਸ਼ਹਿਰ ਚੋਂ ਨਿਲਾਮ ਹੋਕੇ ਚੱਲੇ ਆਂ





"ਪਰਮਿੰਦਰ - ਪਰਮ"(9872498356)