Thursday, July 30, 2009

ਉਹਦੇ ਹੱਥਾਂ ਦਾ ਨਜ਼ਾਰਾ..........

ਅੰਤ ਵੇਲੇ ਤੱਕ ਇੱਕ ਬਾਤ ਯਾਦ ਆਊਗੀ , ਸੱਜਣਾ ਨਾਲ ਪਹਿਲੀ ਮੁਲਾਕਾਤ ਯਾਦ ਆਊਗੀ

ਚੋਰੀ -੨ ਕਾਲਜ ਚ ਹੱਥ ਉਹਦਾ ਫੜਿਆ ਮੈਂ ,ਸਿਆਲ ਵਾਲੀ ਉਹ ਕਾਇਨਾਤ ਯਾਦ ਆਊਗੀ

ਜਿਹੜੀ ਰਾਤ ਛੱਡਿਆ ਪੰਜਾਬ ਜਿਉਣ ਜੋਗੀ ਨੇਂ , ਚੰਦਰੀ ਜੁਲਾਈ ਦੀ ਉਹ ਰਾਤ ਯਾਦ ਆਊਗੀ

"ਐਬੀ ਪਰਮਿੰਦਰ"ਨੂੰ ਭੁੱਲੇ ਨਾਂ ਉਹ ਵੇਲਾ , ਉਹਦੇ ਹੱਥਾਂ ਨੇ ਖਵਾਇਆ ਉਹ ਸੌਗਾਤ ਯਾਦ ਆਊਗੀ


"ਪਰਮਿੰਦਰ - ਪਰਮ"

ਇੱਕ ਹੋਰ ਕਰੀਂ ਅਹਿਸਾਨ ਸੱਜਣ , ਸਾੜ ਕੇ ਮੈਨੂੰ ਰਾਖ ਕਰੀਂ

ਤੇਰੇ ਉਜਾੜੇ ਲੋਕਾਂ ਵਿੱਚ , ਨਾਂ "ਪਰਮਿੰਦਰ" ਦਾ ਵੀ ਆਂਉਦਾ ਏ



"ਪਰਮਿੰਦਰ - ਪਰਮ"

ਅਸੀ ਰੱਬ ਵਾਂਗੂੰ ਪੂਜਿਆ ਤੇ , ਸਾਰਾ ਕਰਜ਼ ਚੁਕਾਅ ਦਿੱਤਾ

ਬਰਬਾਦੀ ਉਸਦੀ ਫਿਤਰਤ ਸੀ , ਉਹਨਾਂ ਆਪਣਾ ਫਰਜ਼ ਨਿਭਾ ਦਿੱਤਾ


"ਪਰਮਿੰਦਰ - ਪਰਮ"

Tuesday, July 28, 2009

ਇਹ ਰੱਬ ਦੀ ਮਰਜੀ ਸੀ , ਤੇਰਾ ਮੇਰਾ ਮੇਲ ਨਾਂ ਹੋਇਆ

ਕਈ ਕਮੀਂਆਂ ਮੇਰੀ ਅਰਦਾਸ,ਤੇ ਤੇਰੀ ਬੰਦਗੀ ਵਿੱਚ ਵੀ ਹੋਣਗੀਆਂ




"ਪਰਮਿੰਦਰ - ਪਰਮ"


ਰੱਬ ਦੀ ਮੌਜੂਦਗੀ ਵਿੱਚ , ਯਕੀਨ ਤਾਂ ਬਹੁਤ ਸੀ ਉਸ ਆਸਤਕ ਨੂੰ

ਪਰ ਫਿਰ ਕਿਉਂ ਨਾ ਸੋਚਿਆ , ਉਹਨੇ ਮੇਰਾ ਦਿਲ ਤੋੜਨ ਤੋਂ ਪਹਿਲਾਂ


" ਪਰਮਿੰਦਰ - ਪਰਮ"

Monday, July 27, 2009

ਕੋਈ ਕਹਿੰਦਾ ਉਹ ਤੈਨੂੰ ਚਾਹੁੰਦੀ ਏ.......
ਕੋਈ ਕਹਿੰਦਾ ਮਨ ਪਰਚਾਂਉਦੀ ਏ........
ਦਿਲ ਖਿਆਲਾਂ ਵਿੱਚ ਡੁੱਬ ਜਾਂਦਾ ਏ......
ਜਦੋਂ ਨੀਂਵੀਂ ਪਾ ਸ਼ਰਮਾਂਉਦੀ ਏ...........
ਮੇਰਾ ਨਾ ਖੁਦ ਤੇ ਜ਼ੋਰ ਚੱਲੇ.............
ਜਦੋਂ ਮਿੱਠੀਆਂ ਬਾਤਾਂ ਪਾਉਦੀ ਏ.........
ਉਹਦੀ ਤੱਕਣੀ ਦੀ ਨਾ ਰੀਸ ਕੋਈ........
ਜਦੋਂ ਤਿੱਖੇ ਨੈਂਣ ਮਿਲਾਂਉਂਦੀ ਏ............
ਮੈਂ ਵੇਖਾਂ ਰੂਹ ਨਾਲ ਖੜ੍ਹ ਖੜ੍ਹਕੇ............
ਜਦੋਂ ਸੂਟ ਗੁਲਾਬੀ ਪਾਂਉਂਦੀ ਏ...........
'ਪਰਮਿੰਦਰਾ"ਤੇਰੇ ਲੇਖਾਂ ਵਿੱਚ ਨਹੀਂ......
ਕਿਸੇ ਹੋਰ ਦੇ ਹਿੱਸੇ ਆਂਉਂਦੀ ਏ.........
ਪਰ ਜਦੋਂ ਵੀ ਚੇਤੇ ਆਂਉਂਦੀ ਏ............
ਸਹੁੰ ਰੱਬ ਦੀ ਬਹੁਤ ਰਵਾਂਉਂਦੀ ਏ.......


"ਪਰਮਿੰਦਰ - ਪਰਮ"

........

ਰਹੀਂ ਜਿੱਥੇ ਵੀ ਸੱਜਣ , ਸਾਨੂੰ ਆਊ ਖੁਸ਼ਬੋਈ
ਤੈਂਨੂੰ ਕਿਹੜੀ - ੨ ਯਾਦ , ਦੱਸਾਂ ਦਿਲ ਚ ਸਮੋਈ
ਕਦੇ ਰੋਵੀਂ ਨਾ ਸੱਜਣ , ਸਾਡੀ ਇੱਕੋ ਅਰਜ਼ੋਈ
ਤੈਂਨੂੰ ਰੱਬ ਮੰਨ ਬੈਠੇ , ਸਾਥੋ ਇਹੋ ਭੁੱਲ ਹੋਈ

"ਪਰਮਿੰਦਰ - ਪਰਮ"

ਨਾਂ ਮੈ ਇਲਮੀ ....ਨਾਂ ਮੈਂ ਫਿਲਮੀਂ........

ਨਾ ਮੈਂ ਸੂਰਮਾਂ , ਨਾ ਮੈਂ ਕਾਇਰ
ਨਾ ਮੈਂ ਲੇਖਕ , ਨਾਂ ਮੈਂ ਸ਼ਾਇਰ
ਨਾ ਕੋਈ ਨੇਤਾ , ਨਾ ਅਭਿਨੇਤਾ
ਆਮ ਲੋਕਾਂ ਵਿੱਚ ਰਹਿਣ ਦੀ
ਕੋਸ਼ਿਸ਼ ਮੈਂ ਕਰਦਾਂ ਹਾਂ
ਉਹਦੀ ਰਜ਼ਾ ਵਿੱਚ ਰਹਿਣ ਦੀ
ਕੋਸ਼ਿਸ਼ ਮੈਂ ਕਰਦਾ ਹਾਂ

ਨਾ ਮੈ ਰਾਜਾ , ਨਾ ਮੈ ਰੰਕ
ਨਾ ਕੋਈ ਪੰਡਿਤ , ਨਾ ਕੋਈ ਸੰਤ
ਨਾ ਮੈਂ ਕਹਿਰੀ , ਨਾ ਮੈਂ ਜ਼ਹਿਰੀ
ਸਿੱਧਾ ਪੇਂਡੂ , ਨਾਂ ਮੈਂ ਸ਼ਹਿਰੀ

ਨਾਂ ਮੈਂ ਮਾਲਕ , ਨਾ ਮੈਂ ਕਿਰਾਏਦਾਰ
ਨਾਂ ਕੋਈ ਨੰਬਰਦਾਰ , ਨਾ ਕੋਈ ਜੈਲਦਾਰ
ਮਾਂ-ਬੋਲੀ ਦਾ ਬੱਚਾ ਹਾਂ, ਪਹਿਰੇਦਾਰੀ ਕੰਮ ਹੈ ਮੇਰਾ
ਹੋਕਾ ਦਿੰਦਾ ਰਹਿੰਦਾ ਹਾਂ , ਜਿਹੜਾ ਨਾਂ ਸਾਭੇ ਉਹਦੀ ਮਰਜ਼ੀ
ਬੱਸ ਮੈਂ ਮੌਕਾ ਦਿੰਦਾ ਰਹਿੰਦਾ ਹਾਂ , ਮੌਕਾ ਦਿੰਦਾ ਰਹਿੰਦਾ ਹਾਂ........

"ਪਰਮਿੰਦਰ - ਪਰਮ"

ਇੰਤਜ਼ਾਰ......

ਇੰਝ ਤੜਫ ਰਹੀ ਹੈ ਰੂਹ ਤੇਰੇ ਆਉਣ ਦੀ ਉਡੀਕ ਵਿੱਚ
ਅੰਤ ਵੇਲੇ ਤੜਫੇ ਕੋਈ ਜਿਵੇਂ ਸਾਹਾਂ ਦੀ ਡੋਰ ਲਈ...........


"ਪਰਮਿੰਦਰ - ਪਰਮ"

?.........

ਜਿੰਨਾ ਲਿਖਿਆ ਸੀ , ਵਿੱਚ ਲੇਖਾਂ ਦੇ
ਓੋਨਾ ਪਿਆਰ ਤੈਨੂੰ ਅਸੀ ਦੇ ਚੱਲੇ
ਇਹ ਜਾਂਦੀ ਵਾਰੀ ਸੱਜਣ ਸਾਡੇ
ਏਅਰ-ਪੋਰਟ ਤੇ ਕਹਿ ਗਏ ਸੀ


"ਪਰਮਿੰਦਰ - ਪਰਮ"

Sunday, July 26, 2009

learning the art of living alone.................

ਕੱਚ ਦੀ ਕਿਸਮਤ ਵਿੱਚ
ਟੁੱਟਣਾ ਹੀ ਲਿਖਿਆ ਏ
ਇਸ਼ਕ ਦੀ ਬਾਜ਼ੀ ਬਹੁਤ
ਔਖੀ ਹੈ ਦੋਸਤਾ
ਮੁੱਕਦੇ ਮੁੱਕਦੇ ਬੱਸ
ਮੁੱਕਣਾ ਹੀ ਲਿਖਿਆ ਏ
ਸ਼ਾਇਰਾਂ ਦੀ ਕਿਸਮਤ ਵੀ
ਅਜੀਬ ਹੁੰਦੀ ਦੋਸਤੋ
ਆਪ ਸਹਿੰਦੇ ਨੇਂ ਦੁੱਖ
ਦਿੰਦੇ ਆਤਮਾਂ ਨੂੰ ਸੁਖ
ਲਿਖਦੇ ਨੇਂ ਰਹਿੰਦੇ
ਬੱਸ ਲਿਖਣਾ ਹੀ ਲਿਖਿਆ ਏ
ਦਿਲਾ "ਪਰਮਿੰਦਰ" ਦਿਆ
ਕੱਲਾ ਰਹਿਣਾ ਸਿੱਖ ਉਏ
ਤੇਰੇ ਮੱਥੇ ਦੀ ਹਰ ਲੀਕ ਵਿੱਚ
ਛੁੱਟਦੇ - ਛੁੱਟਦੇ
ਸਾਥ ਛੁੱਟਣਾ ਹੀ ਲਿਖਿਆ ਏ

"ਪਰਮਿੰਦਰ ਪਰਮ"

ਰੰਗ ਦੇਖੋ ਬੱਸ.......

ਕਿਉਂ ਮਿਲਾਂਉਂਦਾ ਹੈ ਰੱਬ
ਜੇ ਵਿਛੋੜਨਾ ਹੁੰਦਾ ਹੈ
ਕਿਉਂ ਦਿਖਾਉਂਦਾ ਹੈ ਸੁਪਨਾਂ
ਜੇ ਤੋੜਨਾ ਹੁੰਦਾ ਹੈ
ਕੁੜੀਆਂ ਨੂੰ ਰੱਬਾ ਦਿੱਤਾ
ਕਿਹੋ ਜਿਹਾ ਤੂੰ ਦਿਲ
ਇਹਨਾ ਪੈਰਾਂ ਵਿੱਚ ਦਿਲ ਨੂੰ
ਰੋਲਣਾ ਹੁੰਦਾ ਹੈ
ਜਦੋਂ ਮਿਲਾਂਉਂਦੀਆਂ ਨੇ ਨੈਣ
ਲੁੱਟ ਲੈਦੀਆਂ ਨੇ ਚੈਨ
ਇਹਨਾ ਆਸ਼ਕਾ ਦਾ ਖੂਨ
ਨਿਚੋੜਨਾ ਹੁੰਦਾ ਹੈ
"ਪਰਮਿੰਦਰਾ " ਕਿਸੇ ਕੁੜੀ ਨੂੰ
ਦਿਲ ਨਾ ਦਵੀਂ
ਇਹਨਾ ਜਾਣ ਵੇਲੇ ਦਿਲ
ਕਿਹੜਾ ਮੋੜਨਾ ਹੁੰਦਾ ਹੈ


"ਪਰਮਿੰਦਰ ਪਰਮ"

ਤਕਦੀਰ......

ਜਿਹੜੇ ਕਦੇ ਜਿਉਂਦੇ ਸੀ
ਸਾਨੂੰ ਪਲ ਪਲ ਤੱਕ ਕੇ
ਜਦੋਂ ਛੱਡਿਆ ਪੰਜਾਬ
ਉਦੋਂ ਯਾਦ ਵੀ ਨਹੀ ਕੀਤਾ
ਮੇਰੀ ਨਿੱਕੀ ਜਿੰਨ੍ਹੀ
ਸੱਟ ਉੱਤੇ
ਅੱਥਰੂ ਵਹਾਉਂਦੇ ਸੀ
ਇਸ਼ਕੇ ਦਾ ਫੱਟ ਉਹਨੇ
ਜ਼ਰਾ ਵੀ ਨਹੀ ਸੀਤਾ
ਚੰਗਾ ਭਲਾ "ਪਰਮਿੰਦਰਾ"
ਤੂੰ ਹੱਸਦਾ ਹੁੰਦਾ ਸੀ
ਜ਼ੋਰ ਲੇਖਾਂ ਵਾਲਾ ਦੇਖੋ
ਅੱਜ ਹੋਇਆ ਫੀਤਾ ਫੀਤਾ

"ਪਰਮਿੰਦਰ ਪਰਮ"

ਵਾਹ .......

ਅਸੀ ਸ਼ੇਅਰਾਂ ਵਿੱਚ
ਆਖਿਆ
ਜਦੋਂ ਵੀ
ਬਰਬਾਦੀ - ਏ - ਆਲਮ
ਲੋਕਾਂ ਦਿਲੋਂ
ਬਹੁਤ ਖੂਭ ਜਾਂ ਫਿਰ
ਵਾਹ ਵਾਹ ਕਿਹਾ.................


"ਪਰਮਿੰਦਰ ਪਰਮ"

??????????????????????????????

ਲੋਕੀ ਕਹਿੰਦੇ ਕੇ ਮੈਂ ਹੁਣ ਹੱਸਣਾ ਭੁੱਲ ਗਿਆਂ ਹਾਂ
ਬਿਨਾ ਵਜ੍ਹਾ ਤੋਂ ਗੱਲਾਂ ਗੱਲਾਂ ਵਿੱਚ ਹਰਖਦਾ ਹਾਂ
ਹਰ ਵਕਤ ਭਾਲਦਾ ਹਾਂ ਲੜਨ ਦੇ ਬਹਾਨੇਂ ਮੈਂ
ਹਰ ਵਕਤ ਪਤਾ ਨਹੀ ਕਿਉਂ ਐਨਾ ਤਲਖਦਾ ਹਾਂ
ਸ਼ਾਇਦ ਉਹਨਾ ਨੂੰ ਐਨਾ ਇਲਮ ਨਹੀ ਹੈ ਕੇ
ਹੁਣ ਮੈਨੂੰ ਜੰਗ ਤੋਂ ਡਰ ਨਹੀ ਲਗਦਾ "ਪਰਮਿੰਦਰ"
ਕਿਉਂ ਕੇ ਮੈਂ ਮਿੱਤਰ ਤੇ ਸ਼ਸਤਰ ਹੁਣ ਪਰਖ ਕੇ ਰੱਖਦਾ ਹਾਂ

"ਪਰਮਿੰਦਰ ਸਿੰਘ"

Wednesday, July 22, 2009

ਸ਼ੁਕਰਾਨਾ...........

ਪਹਿਲਾ ਸ਼ੁਕਰ ਮੇਰੇ ਸਤਿਗੁਰ ਦਾ
ਜਿੰਨ੍ਹਾਂ ਮਾਤਲੋਕ ਦਿਖਾਇਆ
ਮੁੱਕੀ ਜਦੋਂ ਚੁਰਾਸੀ
ਮੈਨੂੰ ਸਿੱਖਾਂ ਦੇ ਘਰ ਪਾਇਆ

ਦੂਜਾ ਸ਼ੁਕਰ ਮੇਰੇ ਮਾਪਿਆਂ ਦਾ
ਜਿੰਨ੍ਹਾਂ ਘੁੱਟ ਸੀਨੇ ਨਾਲ ਲਾਇਆ
ਆਪ ਗਰੀਬੇ ਦਾਅਵੇ ਰਹਿਕੇ
ਮੈਨੂੰ ਚੰਗੇ ਸਕੂਲ 'ਚ ਪਾਇਆ

ਤੀਜਾ ਸ਼ੁਕਰ ਮੇਰੇ ਯਾਰਾਂ ਦਾ
ਜਿੰਨ੍ਹਾਂ ਖੇਡਣਾ ਮੈਨੂੰ ਸਿਖਾਇਆ
ਗੁੱਲੀ ਡੰਡਾ , ਲੁਕਣ ਮਚੀਚੀ
ਖੇਡਕੇ ਮਨ ਪਰਚਾਇਆ

ਚੌਥਾ ਸ਼ੁਕਰ ਮੇਰੀ ਜਿਉਣ ਜੋਗੀ ਦਾ
ਜਿਹਨੇ ਇਸ਼ਕ ਦਾ ਪਾਠ ਪੜ੍ਹਾਇਆ
ਜਾਤ ਪਾਤ ਵਿੱਚ ਬਾਜ਼ੀ ਹਾਰੀ
ਤੇ ਮੈਨੂੰ ਲੇਖਾਂ ਬਹੁਤ ਰਵਾਇਆ
ਵਿੱਚ ਪਰਦੇਸ ਦੇ ਚਲੀ ਗਈ
ਤਾਂ ਮੌਲਾ ਚੇਤੇ ਆਇਆ

ਸੁਪਨੇ ਵਿੱਚ ਫਕੀਰ ਸਾਂਈ ਦਾ
ਗਲੀ ਮੇਰੀ ਵਿੱਚ ਆਇਆ
ਵੇਖਕੇ ਮੇਰਾ ਮੱਥਾ ਉਹਨੇ
ਸਾਰਾ ਹਾਲ ਸੁਣਾਇਆ

ਬਾਬਾ ਕਹਿੰਦਾ ਸੁਣ ਉ ਕਾਕਾ
ਜੋ ਕਰੀਏ ਸੋ ਭਰੀਏ
ਇਸ਼ਕ ਮਜਾਜੀ ਹਰ ਕੋਈ ਕਰਦਾ
ਇਸ਼ਕ ਹਕੀਕੀ ਕਰੀਏ

ਮੈਂ ਆਖਿਆ ਸੁਣੋ ਬਾਬਾ ਜੀ
ਪਿਛਲੇ ਜਨਮ 'ਚ ਮਾੜਾ ਕੀਤਾ
ਇਸ ਜਨਮ ਵਿੱਚ ਭਰਿਆ
ਪਿਛਲੇ ਜਨਮ ਦਾ ਇਸ ਜਨਮ ਵਿੱਚ
ਹਿਸਾਬ ਬਰਾਬਰ ਕਰਿਆ

ਇੱਕ ਦਿਨ ਮੇਰੇ ਮੁਰਸ਼ਦ ਨੇ
ਫਿਰ ਐਸਾ ਸਮਾ ਬਣਾਇਆ
ਸੁਣੀ ਅਰਦਾਸ ਨਿਮਾਣੇ ਦੀ
ਮੈਨੂੰ ਯਾਰ ਦੇ ਕੋਲ ਬਿਠਾਇਆ
ਪੂਰੀ ਹੋਈ ਕਰਾਮਾਤ
ਜਦੋਂ ਯਾਰ 'ਚ ਧਿਆਨ ਲਗਾਇਆ

ਬਹੁਤੀ ਦੁਨੀਆ ਰੱਬ ਰੱਬ ਕਰਦੀ
ਥਾਂ ਥਾਂ ਲੱਭਦੀ ਫਿਰਦੀ ਹੈ
ਸ਼ੁਕਰ ਅਖੀਰ 'ਚ ਮੁਰਸ਼ਦ ਦਾ
ਜਿਹਨੇ ਯਾਰ 'ਚੋ ਰੱਬ ਵਿਖਾਇਆ


"ਪਰਮਿੰਦਰ ਸਿੰਘ" "ਪਰਮ-ਨਿਮਾਣਾ"

Sunday, July 19, 2009

[b][maroon]ਅਰਦਾਸ......

ਮੰਨਿਆਂ ਮੈਂ ਟੁੱਟ ਪੈਣਾ , ਮੰਨਿਆਂ ਮੈਂ ਬੇਈਮਾਨ
ਮੰਨਿਆ ਤੂੰ ਬਹੁਤ ਸੋਹਣੀ , ਲੱਖਾਂ ਤੇਰੇ ਕਦਰਦਾਨ
ਕਦੇ ਆਖੇ ਤੂੰ ਨਿਮਾਣਾ , ਕਦੇ ਆਖੇਂ ਮਰਜਾਣਾ
ਤੇਰੇ ਪਿੱਛੋਂ ਤੁਰ ਜਾਣਾ , ਸਾਡਾ ਆਖਰੀ ਸਲਾਂਮ
ਰੱਬ ਵਾਂਗੂੰ ਸਾਂਭਿਆ , "ਪਰਮਿੰਦਰ" ਨਿਮਾਣੇ ਨੇਂ
ਤੂੰ ਜਾਣ ਵੇਲੇ ਭੇਜਿਆ , ਜੋ ਆਖਰੀ ਪੈਗਾਮ
ਮੇਰੀ ਮੌਤ ਪਿੱਛੋਂ ਯਾਰਾ , ਜਦੋਂ ਮਰਜ਼ੀ ਤੂੰ ਲੈ ਲਈਂ
ਹੱਝੂ,ਹੌਂਕੇ , ਤਨਹਾਂਈਆਂ , ਜਿਹੜਾ ਦਿੱਤਾ ਤੂੰ ਇਨਾਮ
ਕੋਈ ਆਖੇ ਦੇਵਦਾਸ , ਕੋਈ ਆਖੇ ਮੈਨੂੰ ਰਾਂਝਾ
ਜਦੋਂ ਤੱਕ ਤੱਕ ਰੋਵਾਂ , ਤੇਰਾ ਵੇਖਕੇ ਸਮਾਨ
ਸਾਡੀ ਇੱਕੋ ਆਰਦਾਸ , ਜਿਹਦੇ ਨਾਲ ਵੀ ਤੂੰ ਰਹੇਂ
ਸਦਾ ਹੱਸਦੀ ਤੂੰ ਰਹੇਂ , ਸੁਣੇ ਖੁਸ਼ੀ ਦੇ ਕਲਾਮ
ਬਾਬਾ ਨਾਨਕਾ ਤੂੰ ਜਿਹੜੇ ਜਾਂਮੇ ਮਰਜ਼ੀ ਮਿਲਾਦੇ
ਬੱਸ ਰਹਿਣਾ ਉਹਦੇ ਨਾਲ , ਸਾਡਾ ਇੱਕੋ ਅਰਮਾਨ

ਪਰਮਿੰਦਰ ਸਿੰਘ

ਦਿਸਦੀ ਰਹੇ.......

ਇੱਕੋ ਕਰਾਂ ਫਰਿਆਦ , ਰਹੇ ਸਦਾ ਉਹ ਆਬਾਦ.......

ਮੈਨੂੰ ਧੁੱਪਾਂ ਤੇ ਛਾਂਵਾਂ ਵਿੱਚ ਦਿਖਦੀ ਰਹੇ....................

ਜਦੋਂ ਖੋਲਾਂ ਮੈ ਕਿਤਾਬ ,ਆ ਜਾਂਦੀ ਉਹਦੀ ਯਾਦ............

ਬੱਸ ਮੈਨੂੰ ਉਹ ਪੜ੍ਹਾਈਆਂ ਵਿੱਚ ਦਿਖਦੀ ਰਹੇ...................

ਉਹਨੂੰ ਦੇਕੇ ਸਭ ਸੁੱਖ , ਮੁੱਲ੍ਹ ਲੈਲਾਂ ਉਹਦੇ ਦੁੱਖ...................

ਮੈਨੂੰ ਰੁਸਵਾਈਆਂ ਵਿੱਚ ਦਿਖਦੀ ਰਹੇ............................

ਰੀਤਾਂ ਅਤੇ ਗੀਤਾਂ , ਯਾਰੋ ਗੂੜੀਆਂ ਪ੍ਰੀਤਾਂ........................

ਮੈਨੂੰ ਚਾਂਦੀ ਦੇ ਤਵੀਤਾਂ ਵਿੱਚ ਦਿਖਦੀ ਰਹੇ........................

ਕਾਲੀਆਂ ਘਟ੍ਹਾਵਾਂ , ਦਿਲ ਤੇ ਸਾਹਾਂ..............................

ਮੈਨੂੰ ਮੇਰੀਆਂ ਬਾਹਾਂ ਦੇ ਵਿੱਚ ਦਿਖਦੀ ਰਹੇ....................

"ਪਰਮਿੰਦਰ" ਦੇ ਉੱਤੇ ਰੱਬਾ , ਕਰ ਐਸੀ ਮੇਹਰ....................

ਮੈਨੂੰ ਸੁੰਨੇ ਸੁੰਨੇ ਰਾਹਾਂ ਵਿੱਚ ਦਿਖਦੀ ਰਹੇ...............................