
ਟਰੱਕ ਦੇ ਡਰਾਈਵਰ ਵਾਂਗ ਹੋ ਗਈ ਏ ਜ਼ਿੰਦਗੀ
ਸਾਂਹਾਂ ਦੇ ਬੋਝ ਨੂੰ ਨਿੱਤ ਢੋਂਹਦੇ ਰਹਿਨੇਂ ਆਂ
( ਪਰਮਿੰਦਰ - ਪਰਮ)
(9872498356)




ਕੋਈ ਕਹਿੰਦਾ ਉਹ ਤੈਨੂੰ ਚਾਹੁੰਦੀ ਏ....... ਕੋਈ ਕਹਿੰਦਾ ਮਨ ਪਰਚਾਂਉਦੀ ਏ........ ਦਿਲ ਖਿਆਲਾਂ ਵਿੱਚ ਡੁੱਬ ਜਾਂਦਾ ਏ...... ਜਦੋਂ ਨੀਂਵੀਂ ਪਾ ਸ਼ਰਮਾਂਉਦੀ ਏ........... ਮੇਰਾ ਨਾ ਖੁਦ ਤੇ ਜ਼ੋਰ ਚੱਲੇ............. ਜਦੋਂ ਮਿੱਠੀਆਂ ਬਾਤਾਂ ਪਾਉਦੀ ਏ......... ਉਹਦੀ ਤੱਕਣੀ ਦੀ ਨਾ ਰੀਸ ਕੋਈ........ ਜਦੋਂ ਤਿੱਖੇ ਨੈਂਣ ਮਿਲਾਂਉਂਦੀ ਏ............ ਮੈਂ ਵੇਖਾਂ ਰੂਹ ਨਾਲ ਖੜ੍ਹ ਖੜ੍ਹਕੇ............ ਜਦੋਂ ਸੂਟ ਗੁਲਾਬੀ ਪਾਂਉਂਦੀ ਏ........... 'ਪਰਮਿੰਦਰਾ"ਤੇਰੇ ਲੇਖਾਂ ਵਿੱਚ ਨਹੀਂ...... ਕਿਸੇ ਹੋਰ ਦੇ ਹਿੱਸੇ ਆਂਉਂਦੀ ਏ......... ਪਰ ਜਦੋਂ ਵੀ ਚੇਤੇ ਆਂਉਂਦੀ ਏ............ ਸਹੁੰ ਰੱਬ ਦੀ ਬਹੁਤ ਰਵਾਂਉਂਦੀ ਏ....... "ਪਰਮਿੰਦਰ - ਪਰਮ" | |
ਨਾ ਮੈਂ ਸੂਰਮਾਂ , ਨਾ ਮੈਂ ਕਾਇਰ ਨਾ ਮੈਂ ਲੇਖਕ , ਨਾਂ ਮੈਂ ਸ਼ਾਇਰ ਨਾ ਕੋਈ ਨੇਤਾ , ਨਾ ਅਭਿਨੇਤਾ ਆਮ ਲੋਕਾਂ ਵਿੱਚ ਰਹਿਣ ਦੀ ਕੋਸ਼ਿਸ਼ ਮੈਂ ਕਰਦਾਂ ਹਾਂ ਉਹਦੀ ਰਜ਼ਾ ਵਿੱਚ ਰਹਿਣ ਦੀ ਕੋਸ਼ਿਸ਼ ਮੈਂ ਕਰਦਾ ਹਾਂ ਨਾ ਮੈ ਰਾਜਾ , ਨਾ ਮੈ ਰੰਕ ਨਾ ਕੋਈ ਪੰਡਿਤ , ਨਾ ਕੋਈ ਸੰਤ ਨਾ ਮੈਂ ਕਹਿਰੀ , ਨਾ ਮੈਂ ਜ਼ਹਿਰੀ ਸਿੱਧਾ ਪੇਂਡੂ , ਨਾਂ ਮੈਂ ਸ਼ਹਿਰੀ ਨਾਂ ਮੈਂ ਮਾਲਕ , ਨਾ ਮੈਂ ਕਿਰਾਏਦਾਰ ਨਾਂ ਕੋਈ ਨੰਬਰਦਾਰ , ਨਾ ਕੋਈ ਜੈਲਦਾਰ ਮਾਂ-ਬੋਲੀ ਦਾ ਬੱਚਾ ਹਾਂ, ਪਹਿਰੇਦਾਰੀ ਕੰਮ ਹੈ ਮੇਰਾ ਹੋਕਾ ਦਿੰਦਾ ਰਹਿੰਦਾ ਹਾਂ , ਜਿਹੜਾ ਨਾਂ ਸਾਭੇ ਉਹਦੀ ਮਰਜ਼ੀ ਬੱਸ ਮੈਂ ਮੌਕਾ ਦਿੰਦਾ ਰਹਿੰਦਾ ਹਾਂ , ਮੌਕਾ ਦਿੰਦਾ ਰਹਿੰਦਾ ਹਾਂ........ "ਪਰਮਿੰਦਰ - ਪਰਮ" | |